ਸ਼ਨੀਵਾਰ ਨੂੰ ਬਾਰਸ਼ ਦੇ ਆਸਾਰ

Jun 14 2019 04:05 PM
ਸ਼ਨੀਵਾਰ ਨੂੰ ਬਾਰਸ਼ ਦੇ ਆਸਾਰ

ਚੰਡੀਗੜ੍ਹ:

ਵੀਰਵਾਰ ਨੂੰ ਪੰਜਾਬ ਵਿੱਚ ਦਿਨਭਰ ਗਰਮੀ ਦਾ ਕਹਿਰ ਜਾਰੀ ਰਿਹਾ। ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ। ਹਾਲਾਂਕਿ ਬੁੱਧਵਾਰ ਦੇ ਮੁਕਾਬਲੇ ਤਾਪਮਾਨ ਵਿੱਚ 4 ਡਿਗਰੀ ਸੈਲਸੀਅਸ ਦੀ ਕਮੀ ਆਈ। 45 ਡਿਗਰੀ ਸੈਲਸੀਅਸ ਨਾਲ ਸੰਗਰੂਰ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਫਿਰ ਤੋਂ ਮੌਸਮ ਵਿੱਚ ਬਦਲਾਅ ਆ ਸਕਦਾ ਹੈ।

ਸ਼ਨੀਵਾਰ ਨੂੰ ਬਾਰਸ਼ ਦੇ ਆਸਾਰ ਹਨ। ਤੇਜ਼ ਹਵਾਵਾਂ ਵੀ ਚੱਲਣਗੀਆਂ। 17 ਜੂਨ ਤਕ ਮੌਸਮ ਏਦਾਂ ਹੀ ਰਹੇਗਾ। ਉੱਧਰ ਜੰਮੂ ਕਸ਼ਮੀਰ ਵਿੱਚ ਤੇਜ਼ ਬਾਰਸ਼ ਨਾਲ ਕਿਤੇ-ਕਿਤੇ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਵਾਹਨ ਫਸ ਗਏ।

ਹਿਮਾਚਲ ਵਿੱਚ ਮੌਸਮ ਵਿਭਾਗ ਨੇ 19 ਜੂਨ ਤਕ ਬਾਰਸ਼ ਤੇ ਉੱਪਰੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। 20 ਜੂਨ ਬਾਅਦ ਹਿਮਾਚਲ ਵਿੱਚ ਪ੍ਰੀ-ਮਾਨਸੂਨ ਦੀ ਬਾਰਸ਼ ਦਸਤਕ ਦਏਗੀ।

© 2016 News Track Live - ALL RIGHTS RESERVED