ਪਠਾਨਕੋਟ
ਜਿਲ•ਾ ਪਠਾਨਕੋਟ ਦੀ ਡੀ.ਸੀ.ਸੀ.(ਜਿਲ•ਾ ਸਲਾਹਕਾਰ ਕਮੇਟੀ) ਦੀ ਇਕ ਵਿਸ਼ੇਸ ਬੈਠਕ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲੀਡ ਬੈਂਕ ਪੰਜਾਬ ਨੈਸਨਲ ਬੈਂਕ ਪਠਾਨਕੋਟ ਵੱਲੋਂ ਆਯੋਜਿਤ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰੂਣ ਗੁਪਤਾ ਉਪ ਮੰਡਲ ਪ੍ਰਮੁੱਖ ਬੈਂਕ ਕਪੂਰਥਲਾ ਮੰਡਲ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਮੀਟਿੰਗ ਦੋਰਾਨ ਅੱਜ ਤੱਕ ਇਸ ਸਾਲ ਦੋਰਾਨ ਵੱਖ ਵੱਖ ਬੈਂਕਾਂ ਵੱਲੋਂ ਦਿੱਤੇ ਗਏ ਕਰਜਿਆਂ ਤੇ ਚਰਚਾ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਜੀਵ ਸਰਮਾ ਨਵਾਰਡ , ਰਿਜਰਵ ਬੈਂਕ ਚੰਡੀਗੜ ਤੋਂ ਬੀਰ ਸਿੰਘ ਮੰਦਿਆਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਤੇ ਮੁੱਖ ਲੀਡ ਬੈਂਕ ਪ੍ਰਬੰਧਕ ਸ੍ਰੀ ਰਾਜੇਸ ਗੁਪਤਾ ਨੇ ਵੱਖ ਵੱਖ ਬੈਂਕਾਂ ਵੱਲੋਂ ਦਿੱਤੇ ਗਏ ਕਰਜਿਆਂ ਸਬੰਧੀ ਦੱਸਿਆ ਕਿ ਜਿਲ•ੇ ਅੰਦਰ ਕਰੀਬ 266 ਕਰੋੜ ਰੁਪਏ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਤੇ ਵੱਖ ਵੱਖ ਬੈਂਕਾਂ ਵੱਲੋਂ ਨਿਰਧਾਰਤ ਟੀਚੇ ਨੂੰ ਪਾਰ ਕਰਦਿਆਂ ਹੋਏ 299 ਕਰੋੜ ਰੁਪਏ ਦੇ ਕਰਜੇ ਵੰਡ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਮੋਕੇ ਤੇ ਸਮਾਜਿਕ ਖੇਤਰ ਵਿੱਚ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਦੇ ਲਈ 57 ਹਜਾਰ ਰੁਪਏ ਦੀ ਰਾਸੀ ਜਿਲ•ਾ ਰੈਡ ਕਰਾਸ ਸੋਸਾਇਟੀ ਨੂੰ ਦਿੱਤੀ ਗਈ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਮੁਦਰਾ ਯੋਜਨਾ, ਅਟਲ ਪੈਂਨਸਨ ਯੋਜਨਾ , ਸਟੈਂਡ ਅੱਪ ਇੰਡੀਆਂ ਯੋਜਨਾਵਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਦਿਸਾ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਤੇ ਵੀ ਚਰਚਾ ਕੀਤੀ ਗਈ। ਬੈਂਕਾਂ ਵੱਲੋਂ ਕੀਤੇ ਗਏ ਕਾਰਜਾਂ ਸਬੰਧੀ ਪੰਜਾਬ ਨੈਸਨਲ ਬੈਂਕ ਨੂੰ ਪਹਿਲਾ, ਪੰਜਾਬ ਗ੍ਰਾਮੀਣ ਬੈਂਕ ਨੂੰ ਦੂਸਰਾ ਅਤੇ ਯੂਨਿਅਨ ਬੈਂਕ ਨੂੰ ਤੀਸਰੇ ਸਥਾਨ ਤੇ ਰਹਿਣ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਮੋਕੇ ਤੇ ਪੁਲਿਸ ਵਿਭਾਗ ਵੱਲੋਂ ਸ੍ਰੀ ਰਾਜੇਸ ਮੱਟੂ ਡੀ.ਐਸ.ਪੀ. ਨੇ ਸੰਬੋਧਨ ਦੋਰਾਨ ਕਿਹਾ ਕਿ ਪੁਲਿਸ ਵੱਲੋਂ ਹਮੇਸਾਂ ਬੈਂਕਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸਮੇਂ ਸਮੇਂ ਤੇ ਬੈਂਕਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ। ਬੈਂਕ ਅਧਿਕਾਰੀਆਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਬੈਂਕਾਂ ਦੀ ਸੁਰੱਖਿਆ ਪਹਿਲਾ ਨਾਲੋਂ ਹੋਰ ਵੀ ਜਿਆਦਾ ਮਜਬੂਤ ਕੀਤੀ ਗਈ ਹੈ।
ਇਸ ਮੋਕੇ ਤੇ ਉਨ•ਾ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ•ਾ ਪਠਾਨਕੋਟ ਦੇ ਹੋਰ ਵੱਖ ਵੱਖ ਬੈਂਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਕਮਜੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਆਪਣਾ ਸਹਿਯੋਗ ਦੇਣ। ਇਸ ਮੋਕੇ ਤੇ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੰਜਾਬ ਨੈਸਨਲ ਬੈਂਕ ਵੱਲੋਂ ਸਮਾਜ ਭਲਾਈ ਕੰਮਾ ਵਿੱਚ ਪਿਛਲੇ ਕਰੀਬ ਦੋ ਸਾਲਾਂ ਤੋਂ ਪਹਿਲੇ ਸਥਾਨ ਤੇ ਰਹਿਣ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੋਰਨਾਂ ਬੈਂਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੀ.ਐਨ.ਬੀ. ਬੈਂਕ ਦੀ ਤਰ•ਾ ਜਿਲ•ੇ ਅੰਦਰ ਹੋਰ ਕੰਮਾਂ ਵਿੱਚ ਵੀ ਆਪਣੀ ਅਹਿਮ ਭੁਮਿਕਾ ਨਿਭਾਉਂਣ। ਇਸ ਤੋਂ ਇਲਾਵਾ ਬੈਂਕਾਂ ਵੱਲੋਂ ਵੱਖ ਵੱਖ ਸਰਕਾਰੀ ਯੋਜਨਾਵਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੇ ਲਈ ਦਿਸ•ਾ ਨਿਰਦੇਸ ਦਿੰਦਿਆਂ ਉਨ•ਾ ਕਿਹਾ ਕਿ ਹਰੇਕ ਬੈਂਕ ਆਪਣਾ ਸਹਿਯੋਗ ਦੇਵੇ।