ਚੰਡੀਗੜ੍
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਆਪਣੀ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਪਵਿੱਤਰ ਗੁਰਬਾਣੀ ਦਾ ਰੂਹਾਨੀ ਆਨੰਦ ਮਾਣਦਿਆਂ ਬਿਤਾਉਣਗੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੀ ਸਫਦਰਜੰਗ ਰੋਡ ਵਾਲੀ ਰਿਹਾਇਸ਼ 'ਤੇ ਕਰਵਾਏ ਜਾ ਰਹੇ ਕੀਰਤਨ ਦਰਬਾਰ 'ਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਵੀਰਵਾਰ ਦੁਪਹਿਰ ਐੱਨ. ਡੀ. ਏ ਸਰਕਾਰ ਵਲੋਂ ਲਏ ਉਨ੍ਹਾਂ ਅਹਿਮ ਫੈਸਲਿਆਂ ਦੀ ਰੋਸ਼ਨੀ 'ਚ ਵੇਖਿਆ ਗਿਆ , ਜਿਨ੍ਹਾਂ 'ਚ ਹੋਰਨਾਂ ਫੈਸਲਿਆਂ ਤੋਂ ਇਲਾਵਾ ਸਰਕਾਰ ਨੇ ਪਹਿਲੇ ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸਕ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਭਾਰਤ ਵਾਲੇ ਪਾਸੇ ਇਕ ਆਧੁਨਿਕ ਲਾਂਘਾ ਬਣਾਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਇਹ ਸ਼ਾਮ ਪਵਿੱਤਰ ਗੁਰਬਾਣੀ ਸੁਣਦਿਆਂ ਸਿੱਖ ਸੰਗਤ 'ਚ ਬੈਠ ਕੇ ਬਿਤਾਉਣ ਦੀ ਇੱਛਾ ਪ੍ਰਗਟਾਈ ਹੈ।