14 ਜ਼ਰੂਰਤਮੰਦ ਪਰਿਵਾਰਾਂ ਨੂੰ ਸੁਸਾਇਟੀ ਵਲੋਂ ਮਾਸਿਕ ਰਾਸ਼ਨ ਭੇਟ

Dec 11 2018 03:10 PM
14 ਜ਼ਰੂਰਤਮੰਦ ਪਰਿਵਾਰਾਂ ਨੂੰ ਸੁਸਾਇਟੀ ਵਲੋਂ ਮਾਸਿਕ ਰਾਸ਼ਨ ਭੇਟ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਅਗਵਾਈ ਵਿਚ ਏਸ਼ੀਆ ਪੈਲੇਸ ਪਠਾਨਕੋਟ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਲਾਇਨਜ਼ ਕਲੱਬ ਪਠਾਨਕੋਟ ਦੇ ਪੀ.ਆਰ.ਓ ਰਾਜੀਵ ਖੋਸਲਾ ਅਤੇ ਹੈਲਪਿੰਗ ਸੋਸ਼ਲ ਕਲੱਬ ਦੇ ਪ੍ਰਧਾਨ ਤਰਲੋਕ ਨੰਦਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ¢ ਸਮਾਗਮ ਦੌਰਾਨ 14 ਜ਼ਰੂਰਤਮੰਦ ਪਰਿਵਾਰਾਂ ਨੂੰ ਸੁਸਾਇਟੀ ਵਲੋਂ ਮਾਸਿਕ ਰਾਸ਼ਨ ਭੇਟ ਕੀਤਾ ਗਿਆ¢ ਵਿਜੈ ਕੁਮਾਰ ਪਾਸੀ ਨੇ ਦੱਸਿਆ ਕਿ ਕਲੱਬ ਵਲੋਂ ਸਮੇਂ-ਸਮੇਂ 'ਤੇ ਸਮਾਜ ਸੇਵੀ ਪ੍ਰੋਜੈਕਟ ਕਰਕੇ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਾਦੀ ਹੈ ਅਤੇ ਕੋਈ ਵੀ ਜ਼ਰੂਰਤਮੰਦ ਪਰਿਵਾਰ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ¢ ਇਸ ਮੌਕੇ ਵਿਨੋਦ ਵਰਮਾ, ਸੁੱਚਾ ਸਿੰਘ ਗੋਰਾਇਆ, ਆਰ.ਕੇ. ਖੰਨਾ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |

© 2016 News Track Live - ALL RIGHTS RESERVED