ਵਿਧਾਇਕ ਜੋਗਿੰਦਰ ਪਾਲ ਨੇ ਦਰਿਆ ਤੋਂ ਪਾਰ ਖੇਤਰ ਵਿੱਚ ਕਰੀਬ ਇੱਕ ਕਰੋੜ ਦੇ ਕਾਰਜਾਂ ਦਾ ਕੀਤਾ ਸੁਭ ਅਰੰਭ

Aug 20 2018 03:53 PM
ਵਿਧਾਇਕ ਜੋਗਿੰਦਰ ਪਾਲ ਨੇ ਦਰਿਆ ਤੋਂ ਪਾਰ ਖੇਤਰ ਵਿੱਚ ਕਰੀਬ ਇੱਕ ਕਰੋੜ ਦੇ ਕਾਰਜਾਂ ਦਾ ਕੀਤਾ ਸੁਭ ਅਰੰਭ


ਪਠਾਨਕੋਟ
ਸ੍ਰੀ ਜੋਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ ਨੇ ਅੱਜ ਉਜ ਦਰਿਆ ਤੋਂ ਪਾਰ ਲੋਕਾਂ ਵਿੱਚ ਪਹੁੰਚ ਕੇ ਕਰੀਬ ਇੱਕ ਕਰੋੜ ਨਾਲ ਕਰਵਾਏ ਜਾਣ ਵਾਲੇ ਕੰਮਾਂ ਦੀ ਸੁਰੂਆਤ ਕੀਤੀ। ਇਸ ਮੋਕੇ ਤੇ ਉਨ•ਾਂ ਦਰਿਆ ਪਾਰ ਦੇ ਪਿੰਡਾਂ ਦਾ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੋਕੇ ਤੇ ਉਨ•ਾਂ ਪਿੰਡ ਬਮਿਆਲ ਦੀ ਫਿਰਨੀ ਨੂੰ ਪੱਕਿਆਂ ਕਰਨ ਲਈ ਕੰਮ ਦਾ ਸੁਭ ਅਰੰਭ ਕੀਤਾ। ਇਸ ਤੋਂ ਇਲਾਵਾ ਪਿੰਡ ਟੀਂਡਾਂ ਤੋਂ ਕੋਟਲੀ ਜਵਾਹਰ ਤੱਕ ਸੜਕ ਨੂੰ ਬਣਾਏ ਜਾਣ ਦੇ ਕਾਰਜ ਦਾ ਅਰੰਭ ਕੀਤਾ। ਜਿਕਰਯੋਗ ਹੈ ਕਿ ਪਿੰਡ ਟੀਂਡਾ ਤੋਂ ਕੋਟਲੀ ਜਵਾਹਰ ਤੱਕ ਦੀ ਸੜਕ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਸੀ ਅਤੇ ਲੋਕਾਂ ਨੇ ਇਸ ਮਾਰਗ ਦੀ ਖਰਾਬ ਹਾਲਤ ਦੇ ਚਲਦਿਆਂ ਇਸ ਰੋਡ ਤੋਂ ਆਉਂਣਾ ਜਾਣਾ ਵੀ ਬੰਦ ਕਰ ਦਿੱਤਾ ਸੀ। ਇਸ ਲਈ ਪਿੰਡ ਵਾਸੀਆਂ ਨੂੰ ਕੋਟਲੀ ਜਵਾਹਰ ਜਾਣ ਦੇ ਲਈ ਕਰੀਬ 2 ਤੋਂ 3 ਕਿਲੋਮੀਟਰ ਜਿਆਦਾ ਸਫਰ ਕਰਨਾ ਪੈਂਦਾ ਸੀ। ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਮੋਕੇ ਤੇ ਉਨ•ਾਂ ਪਿੰਡ ਪਲਾਹ ਤੋਂ ਡੇਰਾ ਕੁੰਨਣ ਸਿੰਘ ਤੱਕ ਪੱਕੀ ਸੜਕ ਦਾ ਵੀ ਸੁਭਅਰੰਭ ਕੀਤਾ। ਇਸ ਮੋਕੇ ਤੇ ਉਨ•ਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ•ਾਂ ਨੂੰ ਪੇਸ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਭੋਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦਾ ਇਕ ਹੀ ਉਪਰਾਲਾ ਹੈ ਕਿ ਜਿਨ•ਾਂ ਲੋਕਾਂ ਤੱਕ ਪਿਛਲੇ ਦਸ ਸਾਲਾਂ ਦੋਰਾਨ ਕੋਈ ਸੁਵਿਧਾ ਨਹੀਂ ਪਹੁੰਚੀ ਉਨ•ਾਂ ਲੋਕਾਂ ਤੱਕ ਸੁਵਿਧਾਵਾਂ ਪਹੁੰਚਾਈਆਂ ਜਾਣ। ਉਨ•ਾਂ ਕਿਹਾ ਕਿ ਗਠਬੰਧਨ ਦੀ ਸਰਕਾਰ ਦੇ ਚਲਦਿਆਂ ਪਿਛਲੇ 10 ਸਾਲਾਂ ਦੋਰਾਨ ਇੰਨ•ਾਂ ਲੋਕਾਂ ਤੱਕ ਕੋਈ ਵੀ ਸੁਵਿਧਾ ਨਹੀਂ ਪਹੁੰਚੀ ਅਤੇ ਇਹ ਲੋਕ ਅਪਣੀਆਂ ਸਮੱਸਿਆਵਾਂ ਨਾਲ ਜਿੰਦਗੀ ਕੱਟ ਰਹੇ ਸਨ। ਉਨ•ਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਹਰੇਕ ਯੌਜਨਾਂ ਉਨ•ਾਂ ਤੱਕ ਪਹੁੰਚਾਈ ਜਾਵੇਗੀ ਅਤੇ ਬਾਡਰ ਏਰੀਆ ਦੇ ਲੋਕਾਂ ਨੂੰ ਵੀ ਬਾਕੀ ਖੇਤਰਾਂ ਦੀ ਤਰ•ਾਂ ਹਰੇਕ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਸਿਹਤ ਸੁਵਿਧਾਵਾਂ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। 
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਿੰਡ ਟੀਂਡਾ ਦਾ ਸਰਪੰਚ ਬਲਬਾਨ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਸਾਬਕਾ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ, ਵਿੱਕੀ ਠਾਕੁਰ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ। 

© 2016 News Track Live - ALL RIGHTS RESERVED