ਐਸਐਚਓ ਤੇ ਉਸ ਦੇ ਗੰਨਮੈਨ ਉੱਪਰ ਮਾਮਲਾ ਦਰਜ

Sep 28 2019 07:53 PM
ਐਸਐਚਓ ਤੇ ਉਸ ਦੇ ਗੰਨਮੈਨ ਉੱਪਰ ਮਾਮਲਾ ਦਰਜ

ਬਠਿੰਡਾ:

ਮੌੜ ਮੰਡੀ ਵਿੱਚ ਤਾਇਨਾਤ ਐਸਐਚਓ ਤੇ ਉਸ ਦੇ ਗੰਨਮੈਨ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ, ਇਸ SHO, ਉਸ ਦੇ ਗੰਨਮੈਨ ਤੇ ਇੱਕ ਹੋਰ ਵਿਅਕਤੀ ਵੱਲੋਂ 2 ਕਿਲੋ 400 ਸੌ ਗ੍ਰਾਮ ਸੋਨਾ ਹੜੱਪਣ ਦਾ ਇਲਜ਼ਾਮ ਲੱਗਿਆ ਹੈ। ਫਿਲਹਾਲ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੀ ਪੁੱਛ ਪੜਤਾਲ ਰਿਮਾਂਡ ਲੈਣ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗੇਗਾ। ਮਾਮਲੇ ਸਬੰਧੀ ਬਹੁਤ ਕੁਝ ਸਾਹਮਣੇ ਆਉਣ ਦੀ ਉਮੀਦ ਹੈ।
ਰਾਜਸਥਾਨ ਦੇ ਵਿਅਕਤੀ ਵੱਲੋਂ ਬਠਿੰਡਾ ਦੇ ਸਦਰ ਥਾਣੇ ਵਿੱਚ ਦਰਜ ਕਰਵਾਈ ਐਫਆਰਆਈ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜਸਥਾਨ ਦੇ ਰਹਿਣ ਵਾਲੇ ਮੁਹੰਮਦ ਰਫੀਕ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੇ ਭਰਾ ਨੇ ਆਪਣੇ ਹੀ ਦੋਸਤ ਦੇ ਹੱਥ ਦੁਬਈ ਤੋਂ ਸੋਨਾ ਭੇਜਿਆ ਹੈ। ਐਸਐਚਓ ਨੇ ਆਪਣੇ ਗੰਨਮੈਨ ਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਬਠਿੰਡਾ ਮਲੋਟ ਰੋਡ ਉੱਪਰ ਨਾਕਾ ਲਾ ਕੇ ਉਸ ਨੂੰ ਫੜ ਲਿਆ।
ਤਿੰਨਾਂ ਨੇ ਵਿਅਕਤੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸ ਤੋਂ ਸੋਨਾ ਹੜੱਪ ਲਿਆ। ਇਸ ਤੋਂ ਬਾਅਦ ਬਠਿੰਡਾ ਦੇ ਸਦਰ ਥਾਣੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਵਿੱਚ ਸੱਚ ਸਾਹਮਣੇ ਆਇਆ। ਦੂਜੇ ਪਾਸੇ ਬਠਿੰਡਾ ਦੇ ਸਦਰ ਥਾਣੇ ਪੁਲਿਸ ਵੱਲੋਂ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦੱਸਿਆ ਕਿ ਇਹਨਾਂ ਕੋਲੋ ਇਹ ਸੋਨਾ ਕਿੱਥੋਂ ਆਇਆ ਕਿਉਂਕਿ ਇਹ ਲੋਕ ਇੱਕ ਪ੍ਰੈੱਸ ਦੇ ਖਿਡੌਣੇ ਵਿੱਚ ਲੁਕੋ ਕੇ ਲੈ ਆਏ ਸੀ। ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਗੰਨਮੈਨ ਅਤੇ ਤੀਜੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

© 2016 News Track Live - ALL RIGHTS RESERVED