ਵਿਧਾਇਕ ਅਮਿਤ ਵਿੱਜ ਨੇ ਰਿਬਨ ਕੱਟ ਕੇ ਸੈਣੀ ਮਹਾਂਸਭਾ ਦੇ ਹਾਲ ਦਾ ਉਦਘਾਟਨ ਕੀਤਾ

Oct 08 2019 06:31 PM
ਵਿਧਾਇਕ ਅਮਿਤ ਵਿੱਜ ਨੇ ਰਿਬਨ ਕੱਟ ਕੇ ਸੈਣੀ ਮਹਾਂਸਭਾ ਦੇ ਹਾਲ ਦਾ ਉਦਘਾਟਨ ਕੀਤਾ

ਪਠਾਨਕੋਟ

ਸੈਣੀ ਮਹਾਂਸਭਾ ਪਠਾਨਕੋਟ ਵਲੋਂ ਉਸਾਰੇ ਗਏ ਸੈਣੀ ਹਾਲ ਦੇ ਸੰਪੂਰਨ ਹੋਣ 'ਤੇ ਹਾਲ ਦਾ ਉਦਘਾਟਨੀ ਸਮਾਗਮ ਪ੍ਰਧਾਨ ਪਰਮਜੀਤ ਸਿੰਘ ਪੰਮਾ ਪਹਿਲਵਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਨਿਲ ਵਿਜ ਅਤੇ ਪੈੱ੍ਰਸ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਅਜੈ ਸੈਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਵਿਧਾਇਕ ਅਮਿਤ ਵਿੱਜ ਨੇ ਰਿਬਨ ਕੱਟ ਕੇ ਸੈਣੀ ਮਹਾਂਸਭਾ ਦੇ ਹਾਲ ਦਾ ਉਦਘਾਟਨ ਕੀਤਾ ਗਿਆ ਤੇ ਸੁਖਮਨੀ ਸਾਹਿਬ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ | ਵਿਧਾਇਕ ਅਮਿਤ ਵਿਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਹਰ ਗ਼ਰੀਬ ਵਿਅਕਤੀ ਇੱਥੇ ਕਿਸੇ ਕਿਸਮ ਦਾ ਪ੍ਰੋਗਰਾਮ ਕਰਵਾ ਸਕਦਾ ਹੈ | ਸੈਣੀ ਮਹਾਂ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਸੈਣੀ ਪੰਮਾ ਪਹਿਲਵਾਨ ਨੇ ਕਿਹਾ ਕਿ ਜਲਦ ਹੀ ਪਹਿਲੀ ਮੰਜ਼ਿਲ ਦੀ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ | ਇਸ ਮੌਕੇ ਤਾਰਾ ਚੰਦ, ਗੁਰਦਿਆਲ ਸਿੰਘ ਸੈਣੀ, ਸਤੀਸ਼ ਸੈਣੀ, ਰਮੇਸ਼ ਸੈਣੀ, ਪ੍ਰੀਤਮ ਸੈਣੀ, ਮੰਗਤ ਸੈਣੀ, ਬਚਨ ਸੈਣੀ, ਨਿਰਮਲ ਸੈਣੀ, ਅਸ਼ੋਕ ਸੈਣੀ, ਸਤੀਸ਼ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

© 2016 News Track Live - ALL RIGHTS RESERVED