10 ਦਸੰਬਰ ਤੋਂ 19 ਦਸੰਬਰ ਤੱਕ ਸ਼ੁਰੂ ਹੋਣ ਵਾਲੀ ਐਚ.ਆਈ.ਵੀ/ਏਡਜ਼ ਜਨ-ਜਾਗਰੂਕਤਾ ਮੁੰਹਿਮ ਸਬੰਕੀ ਦਿੱਤੀ ਜਾਣਕਾਰੀ

Dec 06 2018 03:43 PM
10 ਦਸੰਬਰ ਤੋਂ 19 ਦਸੰਬਰ  ਤੱਕ ਸ਼ੁਰੂ ਹੋਣ ਵਾਲੀ ਐਚ.ਆਈ.ਵੀ/ਏਡਜ਼ ਜਨ-ਜਾਗਰੂਕਤਾ ਮੁੰਹਿਮ ਸਬੰਕੀ ਦਿੱਤੀ ਜਾਣਕਾਰੀ


ਪਠਾਨਕੋਟ

“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਿਲਾ• ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ  ਸ੍ਰੀ ਪ੍ਰਿਰਥੀ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾ ਦੀ ਪ੍ਰਧਾਨਗੀ ਹੇਠ ਨੰਵਬਰ 2018 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ ਕਰਨ ਸੰਬਧੀ ਜਿਲਾ• ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ। ਇਸ ਬੈਠਕ' ਚ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ। 
ਮੀਟਿੰਗ ਦੀ ਸੁਰੂਆਤ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਨੇ ਜਿਲੇ• ਅੰਦਰ 10 ਦਸੰਬਰ 2018 ਤੋਂ 19 ਦਸੰਬਰ 2018 ਤੱਕ ਸ਼ੁਰੂ ਹੋਣ ਵਾਲੀ ਐਚ.ਆਈ.ਵੀ/ਏਡਜ਼ ਜਨ-ਜਾਗਰੂਕਤਾ ਮੁੰਹਿਮ ਤੋਂ ਕੀਤੀ। ਉਨਾਂ ਦੱਸਿਆ ਕਿ 10 ਦੰਸਬਰ ਨੂੰ ਐਚ.ਆਈ.ਵੀ /ਏਡਜ਼ ਜਨ ਜਾਗਰੁਕਤਾ ਮੁੰਹਿਮ ਸੰਬਧੀ ਸਟੇਟ ਤੋਂ (ਆਈ.ਈ.ਸੀ) ਪਬਲੀਸਿਟੀ ਵੈਨ ਆ ਰਹੀ ਹੈ ਜੋ ਕਿ ਜਿਲੇ• ਦੇ ਵੱਖ ਵੱਖ ਬਲਾਕਾਂ'ਚ ਜਾ ਕੇ ਪਿੰਡਾਂ ਦੇ ਲੋਕਾਂ ਨੂੰ ਏਡਜ਼ ਦੇ ਬਾਰੇ ਜਾਗਰੂਕ ਕਰੇਗੀ। ਇਸ ਵੈਨ ਦੁਆਰਾ ਮਾਈਕਰੋਪਲਾਨ ਮੁਤਾਬਿਕ ਘਰੋਟਾ ਦੇ 24 ਪਿੰਡ ਬੁੰਗਲ ਬਧਾਨੀ  ਦੇ 18 ਅਤੇ ਨਰੋਟ ਜੈਮਲ ਸਿੰਘ ਦੇ 18 ਪਿੰਡਾਂ' ਚ ਜਾ ਕੇ ਮੁਫਤ ਐਚ.ਆਈ.ਵੀ ਟੈਸਟ/ਗੁਪਤ ਰੋਗ/ਏ.ਆਰ.ਟੀ ਅਤੇ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਨਾਲ ਕਾਉੁਸਲਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰੋਜ਼ਾਨਾ ਇੱਕ ਨੁੱਕੜ ਨਾਟਕ ਦੇ ਮਾਧਿਅਮ ਰਾਹੀਂ ਵੀ ਏਡਜ਼ ਦੇ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਵੈਨ ਪ੍ਰਿੰਟ ਮਟੀਰੀਅਲ, ਐਲ.ਈ.ਡੀ ਅਤੇ ਪਬਲਿਕ ਐਡਰੈਸ ਸਿਸਟਮ ਨਾਲ ਲੈਸ ਹੋਵੇਗੀ। ਇਸ ਵੈਨ ਦੇ ਨਾਲ ਨਾਲ ਸਿਹਤ ਵਿਭਾਗ ਪਠਾਨਕੋਟ ਵਲੋਂ ਮੈਡੀਕਲ ਮੋਬਾਇਲ ਯੂਨਿਟ (ਐਮ.ਐਮ.ਯੂ) ਦੀ ਵੀ ਡਿਊਟੀ ਲਗਾਈ ਗਈ ਹੈ ਜੋ ਮੌਕੇ ਤੇ ਹੀ ਲੋਕਾਂ ਦੀ ਸਿਹਤ ਦੀ ਜਾਂਝ ਕਰੇਗੀ ਅਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਇਸ ਤੋਂ ਬਾਅਦ ਉਨਾਂ ਨੇ ਨੰਵਬਰ ਮਹੀਨੇ ਵਿੱਚ “ਮਿਸ਼ਨ ਤੰਦਰੂਸਤ ਪੰਜਾਬ“ ਤਹਿਤ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵਲੋਂ 1 ਨਵੰਬਰ 2018 ਤੋਂ 7 ਨਵੰਬਰ 2018 ਤੱਕ ਜਿਲੇ• ਅੰਦਰ ਡੈਪੋ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਤੰਬਾਕੂਨੋਸ਼ੀ ਕਰਨ ਦੇ ਸਿਹਤ ਉਪਰ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਬੱੱਚਿਆਂ ਨੂੰ ਜਾਗਰੂਕ ਕੀਤਾ ਅਤੇ ਤੰਬਾਕੂ ਦਾ ਸੇਵਨ ਆਪ ਨਾ ਕਰਨ ਅਤੇ ਆਪਣੇ ਸੰਬਧੀਆਂ ਨੂੰ ਨਾ ਸੇਵਨ ਕਰਨ ਸੰਬਧੀ ਪ੍ਰੇਰਿਤ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਤੋ ਇਲਾਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ• ਅੰਦਰ "Yellow Line campaign" ਦੀ ਸ਼ੁਰੂਆਤ ਮਹਾਰਾਨਾ ਪ੍ਰਤਾਪ ਸਕੂਲ ਤੋਂ ਕੀਤੀ ਗਈ ਅਤੇ ਜਿਸ ਅਧੀਨ ਜਿਲੇ• ਦੇ 05 ਸਕੂਲਾਂ ਦੇ 100 ਗਜ਼ ਤੇ ਇੱਕ ਤੰਬਾਕੂ ਫ੍ਰੀ ਜ਼ੋਨ ਨੂੰ ਦਰਸਾਉਂਦੀ ਹੋਈ ਪੀਲੇ ਰੰਗ ਦੀ ਲਾਈਨ ਖੀਚੀ ਗਈ ਜਿਸ ਦਾ ਅਰਥ ਹੈ ਕਿ ਇਸ ਪੀਲੀ ਲਾਈਨ ਤੋਂ ਅੱਗੇ ਤੰਬਾਕੂ ਮੁਕਤ ਜ਼ੋਨ ਹੈ। ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਾਉਂਣ  ਅਤੇ ਜਾਗਰੁਕ ਕਰਨ ਦੇ ਮੰਤਵ ਨਾਲ 12 ਨਵੰਬਰ 2018 ਨੂੰ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਸੰਬਧੀ ਜਿਲਾ• ਅਤੇ ਬਲਾਕ ਪੱਧਰ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੈਂਸਰ ਚੇਤਨਾ ਜਾਗਰੂਕਤਾ ਸੈਮੀਨਾਰ ਆਯੋਜਨ ਕੀਤੇ ਗਏ ਜਿਸ ਵਿੱਚ ਕੈਂਸਰ ਦੀ ਬੀਮਾਰੀ ਅਤੇ ਰੋਕਥਾਮ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਵਿਸ਼ਵ ਸ਼ੂਗਰ ਦਿਵਸ ਤੇ ਮਿਤੀ 14 ਨਵੰਬਰ 2018 ਨੂੰ ਜਿਲੇ• ਅਤੇ ਬਲਾਕ ਪੱੱਧਰ ਤੇ ਸ਼ੂਗਰ ਦੀ ਬੀਮਾਰੀ ਸੰਬਧੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਤੋ ਇਲਾਵਾ ਸਿਵਲ ਹਸਪਤਾਲ ਪਠਾਨਕੋਟ ਵਿਖੇ ਸ਼ੂਗਰ ਚੈਕ-ਅਪ ਕੈਂਪ ਲਗਾਇਆ ਗਿਆ ਜਿਸ ਵਿੱਚ 253 ਮਰੀਜ਼ਾ ਦੀ ਸ਼ੂਗਰ ਜਾਂਚ ਕੀਤੀ ਗਈ। ਉਨ•ਾਂ ਦੱਸਿਆ ਕਿ ਜਿਲੇ• ਅੰਦਰ ਖਾਣ ਪੀਣ ਦੇ ਪਦਾਰਰਥਾਂ ਦੀ ਗੁਣਵੱਤਾ ਨੂੰ ਕਾਇਮ ਰੱੱਖਣ ਅਤੇ ਮਿਲਾਵਟ ਖੋਰਾਂ ਵਿੱਰੁਧ ਸਖਤ ਕਦਮ ਚੱੁੱਕਣ ਲਈ “ਮਿਸ਼ਨ ਤੰਦੁਰਸਤ ਪੰਜਾਬ ਤਹਿਤ“  16 ਨਵੰਬਰ 2018 ਤੋਂ 30 ਨਵੰਬਰ 2018 ਤੱਕ ਫੂਡ ਸੈਂਪਲਿੰਗ ਵੈਨ ਚਲਾਈ ਗਈ ਜਿਸ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਰਵਾਨਾ ਕੀਤਾ। ਇਸ ਵੈਨ ਦੁਆਰਾ 164 ਖਾਣ ਪੀਣ ਦੇ ਪਦਾਰਰਥਾਂ (91Milk,63 Spices,10 besin) ਦੀ ਮੌਕੇ ਤੇ ਹੀ ਟੈਸਟਿੰਗ ਕੀਤੀ ਗਈ। ਇਨਾਂ ਕੀਤੇ ਗਏ ਟੈਸਟਾਂ'ਚੋਂ 01 ਟੈਸਟ ਵਿੱਚ ਯੁਰੀਆ ਪਾਇਆ ਗਿਆ,07 ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਅਤੇ ਕੁਝ ਵਿੱਚ ਫੈਟ ਦੀ ਮਾਤਰਾ ਘੱਟ ਪਾਈ ਗਈ। ਉਨ•ਾਂ ਦੱਸਿਆ ਕਿ ਜਿਲੇ• ਅੰਦਰ ਤਿੰਨ ਦਿਨਾਂ ਸਭ ਨੈਸ਼ਨਲ ਮਾਈਗ੍ਰੇਟਰੀ ਪਲਸ ਪੋਲਿਓ ਦਾ ਦੂਜਾ ਰਾਂਊਡ  18 ਨਵੰਬਰ ਤੋਂ 20 ਨੰਵਬਰ 2018 ਤੱਕ ਚਲਾਇਆ ਗਿਆ, ਜਿਸ ਦੌਰਾਨ ਮਾਈਗ੍ਰੇਟਰੀ ਅਬਾਦੀ ਦੇ ਮਿੱਥੇ ਗਏ ਟੀਚੇ 4040 ਨਾਲੋਂ ਵੱਧ ਟੀਚਾ 4515  ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾ ਕੇ 111.76 ਪ੍ਰਤੀਸ਼ਤ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਗਿਆ। ਵੱਧ ਰਹੀਅਬਾਦੀ ਤੇ ਕਾਬੂ ਪਾਉਣ ਲਈ ਜਿਲੇ• ਅੰਦਰ ਮਿਤੀ 21ਨਵੰਬਰ 2018 ਤੋਂ 4 ਦਸਬਰ 2018 ਤੱਕ ਵਸੈਕਟਮੀ ਪੰਦੜਵਾੜਾ ਮਨਾਇਆ ਗਿਆ। ਪਹਿਲੇ ਭਾਗ'ਚ 21 ਨਵੰਬਰ 2018 ਤੋਂ 27 ਨਵੰਬਰ 2018 ਤੱਕ Mobilization Phase ਜਿਸ ਦੌਰਾਨ ਜਿਲਾ• ਅਤੇ ਬਲਾਕ ਪੱਧਰ ਤੇ ਪਰਿਵਾਰ ਨਿਯੋਜਨ ਸੰਬਧੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਦੂਜੇ ਭਾਗ'ਚ 28 ਨਵੰਬਰ 2018 ਤੋਂ 4 ਦਸੰਬਰ 2018 ਤੱਕ Service delivery phase ਦੌਰਾਨ 09 ਨੰਸਬਦੀ ਦੇ ਕੇਸ ਕੀਤੇ ਗਏ ਅਤੇ 4870 ਲੋਕਾਂ ਨੂੰ ਪਰਿਵਾਰ ਨਿਯੋਜਨ ਸੰਬਧੀ ਕੰਡੋਮ ਦੀ ਵੰਡ ਕੀਤੀ ਗਈ। ਸਿਹਤ ਵਿਭਾਗ ਪਠਾਨਕੋਟ ਜਿਲੇ• ਅੰਦਰ ਮਿਤੀ 22 ਨਵੰਬਰ 2018 ਨੂੰ ਨਵੇਂ ਸ਼ੁਰੂ ਕੀਤੇ ਗਏ ਕੇਅਰ ਕੰਪੈਨਿਅਨ ਪ੍ਰੋਗਰਾਮ ਬਾਰੇ ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਹੁਣ ਮਰੀਜ਼ਾਂ ਤੋਂ ਇਲਾਵਾ ਹਸਪਤਾਲਾਂ ਵਿੱਚ ਉਨਾਂ ਨਾਲ ਆਏ ਹੋਏ ਰਿਸ਼ਤੇਦਾਰਾਂ ਜਾਂ ਸਕੇ ਸੰਬਧੀਆਂ ਨੂੰ ਸਿਹਤ ਸੰਬਧੀ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਹਸਪਤਾਲ ਤੋਂ ਛੁੱਟੀ ਮਿਲਣ ਬਾਦ ਮਰੀਜ਼ ਦਾ ਘਰ ਵਿੱਚ ਉਸ ਦੀ ਸਹੀ ਦੇਖਭਾਲ ਕਰ ਸਕਣ।ਕਰਨਾਟਕ ਮਗਰੋਂ ਪੰਜਾਬ ਦੂਜਾ ਰਾਜ ਹੈ ਜਿੱਥੇ ਇਹ ਪ੍ਰੋਗਰਾਮ ਚਲਾਇਆ ਗਿਆ ਹੈ। Eye Refraction ਕੈਂਪ ਅਧੀਨ ਸਕੂਲੀ ਬੱਚਿਆਂ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ 07 Eye Refraction ਦੇ ਕੈਂਪ ਲਗਾ ਕੇ 735 ਬੱਚਿਆਂ ਦੀ Refraction ਜਾਂਚ ਕੀਤੀ ਗਈ। ਇਨ•ਾਂ' ਚੋਂ 444 ਬੱਚਿਆਂ ਦੀ ਨਜ਼ਰ ਕਮਜ਼ੋਰ ਪਾਈ ਗਈ ਅਤੇ ਉਹਨਾਂ ਨੂੰ ਐਨਕਾਂ ਦਿੱਤੀਆਂ ਗਈਆਂ। 26 ਨਵੰਬਰ 2018 ਨੂੰ ਸੰਵਿਧਾਨ ਦਿਵਸ ਤੇ ਜਿਲਾ• ਅਤੇ ਬਲਾਕਾਂ ਦੀਆਂ ਸਿਹਤ ਸੰਸਥਾਵਾਂ ਦੇ ਸਿਹਤ ਅਧੀਕਾਰੀਆਂ ਅਤੇ ਕਰਮਚਾਰੀਆਂ ਵਲੋਂ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਸੰਹੁ ਚੁੱਕੀ ਗਈ।
ਇਸ ਤੋਂ ਬਾਅਦ ਡਾ.ਨੈਨਾ ਸਲਾਥੀਆ ਨੇ ਬੈਠਕ ਵਿੱਚ ਨੰਵਬਰ' 2018 ਮਹੀਨੇ ਦੀਆਂ ਰਿਪੋਟਾਂ ਜਿਨਾਂ'ਚ (Maternal and child health), (family Welfare Programmes)ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚ National Programme for control blindness, National Vector born Programme under IDSP, Tobacco control Programme, RNTCP and NLEP, RBSKProgramme ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ। ਉਨ•ਾਂ ਦੱਸਿਆ ਕਿ ਐਨ.ਐਚ.ਐਮ. ਅਧੀਨ ਆਉਂਦੇ ਵੱਖ ਵੱਖ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚੇ ਲੱਗਭਗ ਠੀਕ ਪਾਏ ਗਏ ਹਨ ਅਤੇ ਜਿਨ•ਾਂ ਵਿੱਚ ਕੁਝ ਕਮੀ ਪਾਈ ਗਈ ਹੈ ਉਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। 

 
© 2016 News Track Live - ALL RIGHTS RESERVED