ਸੰਨੀ ਲਿਓਨ ਨੂੰ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ

Nov 17 2018 03:45 PM
ਸੰਨੀ ਲਿਓਨ ਨੂੰ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ

ਮੁੰਬਈ

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਮੁੰਬਈ ਦੇ ਜੁਹੂ 'ਚ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਸੰੰਨੀ ਲਿਓਨੀ ਬੱਚਿਆਂ ਨਾਲ ਨਜ਼ਰ ਆਏ।
ਨਿਸ਼ਾ ਕਰੀਬ ਦੋ ਸਾਲਾਂ ਦੀ ਹੈ। ਇਸ ਸਾਲ ਜੁਲਾਈ 'ਚ ਸੰਨੀ ਲਿਓਨ ਨੇ ਨਿਸ਼ਾ ਨੂੰ ਗੋਦ ਲਿਆ। ਨਿਸ਼ਾ ਮਹਾਰਾਸ਼ਟਰ ਦੇ ਲਾਤੁਰ ਜ਼ਿਲੇ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਸੰਨੀ ਲਿਓਨ ਨੇ ਨਿਸ਼ਾ ਬਾਰੇ ਕਿਹਾ ਸੀ, ''ਇਹ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਦੋਵੇਂ ਇਸ ਦੇ ਲਈ ਮਾਨਸਿਕ ਤੇ ਆਰਥਿਕ ਪੱਖੋਂ ਤਿਆਰ ਹਾਂ''।
ਦੱਸਣਯੋਗ ਹੈ ਕਿ ਨਿਸ਼ਾ ਤੋਂ ਬਾਅਦ ਸੰਨੀ ਲਿਓਨ ਸੈਰੋਗੇਸੀ ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਸੀ। ਕੁਝ ਸਮੇਂ ਪਹਿਲਾਂ ਸੰਨੀ ਲਿਓਨ ਨੇ ਤਿੰਨਾਂ ਬੱਚਿਆਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ ਅਤੇ ਉਹ ਬਹੁਤ ਖੁਸ਼ ਹੈ।

 

© 2016 News Track Live - ALL RIGHTS RESERVED