ਵੀਜੂ ਖੋਟੇ ਨੇ 300 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ

Sep 30 2019 01:56 PM
ਵੀਜੂ ਖੋਟੇ ਨੇ 300 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ

ਮੁੰਬਈ:

1975 'ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ‘ਸ਼ੋਲੇ’ ਤਾਂ ਅੱਜ ਵੀ ਸਭ ਨੂੰ ਯਾਦ ਹੈ। ਇਸ ਦੇ ਨਾਲ ਹੀ ਯਾਦ ਨੇ ਫ਼ਿਲਮ ਦੇ ਡਾਈਲੌਗ ਤੇ ਉਸ ਦੇ ਕਿਰਦਾਰ। ਫ਼ਿਲਮ ਦੇ ਕਿਰਦਾਰਾਂ ‘ਚ ਇੱਕ ਅਹਿਮ ਕਿਰਦਾਰ ਸੀ ‘ਕਾਲੀਆ’ ਦਾ ਜਿਸ ਨੂੰ ਬਾਖੂਬੀ ਨਿਭਾਇਆ ਸੀ ਐਕਟਰ ਵੀਜੂ ਖੋਟੇ ਨੇ। ਕਾਲੀਆ ਦੇ ਫੈਨਸ ਲਈ ਦੁਖ ਭਰੀ ਖ਼ਬਰ ਹੈ ਕਿ ਅੱਜ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ 78 ਸਾਲ ਦੀ ਉਮਰ ‘ਚ ਆਪਣੇ ਮੁੰਬਈ ਵਾਲੇ ਘਰ ‘ਚ ਦੇਹਾਂਤ ਹੋ ਗਿਆ।

ਵੀਜੂ ਦੀ ਭਾਣਜੀ ਤੇ ਫੇਮਸ ਟੀਵੀ ਅਦਾਕਾਰਾ ਭਾਵਨਾ ਬਲਸਾਵਰ ਨੇ ਦੱਸਿਆ, “ਖ਼ਰਾਬ ਤਬੀਅਤ ਦੇ ਚੱਲਦੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਬਿਹਤਰ ਮਹਿਸੂਸ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ, ਪਰ ਅੱਜ ਸਵੇਰੇ ਕਰੀਬ 6:55 ਵਜੇ ਕਿਡਨੀ ਫੇਲ੍ਹ ਹੋ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।”

ਦੱਸ ਦਈਏ ਕਿ ਵੀਜੂ ਖੋਟੇ ਦਾ ਸਸਕਾਰ ਅੱਜ ਦੱਖਣੀ ਮੁੰਬਈ ਦੇ ਚੰਦਨਵਾੜੀ ਸ਼ਮਸਾਨ ਘਾਟ ‘ਚ ਸਵੇਰੇ 11:30 ਵਜੇ ਕੀਤਾ ਜਾਵੇਗਾ। ਵੀਜੂ ਖੋਟੇ ਨੇ 300 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸੀਰੀਅਲਸ ‘ਚ ਵੀ ਕੰਮ ਕੀਤਾ। ‘ਸ਼ੋਲੇ ਦੇ ਕਾਲੀਆ ਨਾਲ ਉਨ੍ਹਾਂ ਦਾ ਇੱਕ ਫੇਮਸ ਕਿਰਦਾਰ ਫ਼ਿਲਮ ‘ਅੰਦਾਜ਼ ਅਪਨਾ-ਅਪਨਾ’ ਦੇ ਰਾਬਰਟ ਦਾ ਵੀ ਹੈ।

© 2016 News Track Live - ALL RIGHTS RESERVED