ਕੈਟਰੀਨਾ ਕੈਫ ਜਲਦੀ ਹੀ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ

Oct 17 2019 01:33 PM
ਕੈਟਰੀਨਾ ਕੈਫ ਜਲਦੀ ਹੀ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ

ਮੁੰਬਈ:

ਬਾਲੀਵੁੱਡ ਐਕਟਰਸ ਕੈਟਰੀਨਾ ਕੈਫ ਜਲਦੀ ਹੀ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਇਸ ਬਿਊਟੀ ਬ੍ਰਾਂਡ ‘ਕੇ ਬਾਈ ਬਿਊਟੀ’ ਦੇ ਨਾਂ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰ ਆਪਣੇ ਬ੍ਰਾਂਡ ਦੀ ਪਹਿਲੀ ਝਲਕ ਪੇਸ਼ ਕੀਤੀ ਹੈ।
ਇਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, “ਆਖਰਕਾਰ ਇਹ ਤਿਆਰ ਹੈ, 22 ਅਕਤੂਬਰ 2019 ਤੋਂ ਇਹ ਉਪਲੱਬਧ ਹੋ ਰਿਹਾ ਹੈ।” ਕੈਟਰੀਨਾ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਬਿਊਟੀ ਲਾਈਨ ਲਾਂਚ ਕਰਨ ਦਾ ਸੁਪਨਾ ਦੇਖਿਆ ਸੀ। ਕੈਟਰੀਨਾ ਨੇ ਆਪਣੇ ਬ੍ਰਾਂਡ ਬਾਰੇ ਕਿਹਾ, “ਇਹ ਹਾਈ ਹਲੈਮਰ ਦੇਣ ਦੇ ਨਾਲ ਦੇਖਭਾਲ ਵੀ ਕਰਦਾ ਹੈ”।

ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ ‘ਸੂਰਿਆਵੰਸ਼ੀ’ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਸਲਾਮਨ ਨਾਲ ਫ਼ਿਲਮ ‘ਭਾਰਤ’ ‘ਚ ਲੀਡ ਰੋਲ ਪਲੇਅ ਕਰ ਚੁੱਕੀ ਹੈ। ਫ਼ਿਲਮ ਨੇ ਬਾਕਸ ਆਫਿਸ ‘ਤੇ ਕਈ ਨਵੇਂ ਰਿਕਾਰਡ ਬਣਾਏ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED