ਜਾਨਹਵੀ ਕਪੂਰ ਦੀਆਂ ਫਿਲਮਾਂ ਦੀ ਵੱਧੀ ਗਿਣਤੀ

Sep 15 2018 01:32 PM
ਜਾਨਹਵੀ ਕਪੂਰ ਦੀਆਂ ਫਿਲਮਾਂ ਦੀ ਵੱਧੀ ਗਿਣਤੀ


ਮੁੰਬਈ 
ਜਾਨਹਵੀ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਹਿਲੀ ਹੀ ਹਿੱਟ ਫਿਲਮ 'ਧੜਕ' ਨਾਲ ਕਰ ਲਈ ਹੈ। ਇਸ ਦੇ ਨਾਲ ਹੀ ਉਸ ਨੂੰ ਕਰਨ ਜੌਹਰ ਦੀ ਦੂਜੀ ਫਿਲਮ 'ਤਖਤ' ਦਾ ਆਫਰ ਵੀ ਮਿਲ ਗਿਆ ਹੈ। ਇਸ 'ਚ ਉਸ ਨਾਲ ਹੋਰ ਸਿਤਾਰੇ ਵੀ ਦਿਖਾਈ ਦੇਣਗੇ।
ਫਿਲਮ 'ਚ ਜਾਨਹਵੀ ਦੀ ਜੋੜੀ ਵਿੱਕੀ ਕੌਸ਼ਲ ਨਾਲ ਨਜ਼ਰ ਆ ਸਕਦੀ ਹੈ, ਜੋ 2020 'ਚ ਰਿਲੀਜ਼ ਹੋਣੀ ਹੈ। ਹੁਣ ਖਬਰ ਹੈ ਕਿ ਜਾਨਹਵੀ ਨੂੰ ਉਸ ਦੇ ਕਰੀਅਰ ਦੀ ਤੀਜੀ ਫਿਲਮ ਵੀ ਮਿਲ ਗਈ ਹੈ। ਜੀ ਹਾਂ ਖਬਰ ਹੈ ਕਿ ਜਾਨਹਵੀ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਜਾਨਹਵੀ ਆਈ. ਏ. ਐੱਫ. ਮਹਿਲਾ ਪਾਇਲਟ 'ਗੁੰਜਨ ਸਕਸੈਨਾ' ਦਾ ਕਿਰਦਾਰ ਨਿਭਾਵੇਗੀ।
ਗੁੰਜਨ ਇੰਡੀਅਨ ਏਅਰਫੋਰਸ ਦੀ ਪਾਇਲਟ ਸੀ, ਜਿਸ ਨੂੰ 1999 ਦੀ ਲੜਾਈ 'ਚ ਕਾਰਗਿਲ 'ਚ ਤਾਇਨਾਤ ਕੀਤਾ ਗਿਆ ਸੀ। ਜਾਨਹਵੀ ਨੇ ਆਪਣੇ ਇਸ ਰੋਲ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਗੁੰਜਨ ਨੂੰ ਕਈ ਵਾਰ ਮਿਲ ਵੀ ਚੁੱਕੀ ਹੈ। ਹੁਣ ਉਹ ਗੁੰਜਨ ਵਾਂਗ ਚੱਲਣਾ ਤੇ ਬੋਲਣਾ ਸਿੱਖ ਰਹੀ ਹੈ।
ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋ ਜਾਵੇਗੀ ਪਰ ਫਿਲਮ ਨੂੰ ਕੌਣ ਡਾਇਰੈਕਟ ਕਰੇਗਾ, ਇਸ ਦਾ ਫੈਸਲਾ ਹੋਣਾ ਅਜੇ ਵੀ ਬਾਕੀ ਹੈ। ਜਾਨਹਵੀ ਜਿਵੇਂ ਇਕ ਤੋਂ ਬਾਅਦ ਇਕ ਕਰਨ ਦੇ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਸਾਈਨ ਕਰ ਰਹੀ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਾਨਹਵੀ ਨੇ ਆਲੀਆ ਭੱਟ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਆਲੀਆ ਧਰਮਾ ਪ੍ਰੋਡਕਸ਼ਨ ਕੰਪਨੀ ਦੀਆਂ ਫਿਲਮਾਂ ਲਈ ਪਹਿਲੀ ਪਸੰਦ ਹੁੰਦੀ ਸੀ।

© 2016 News Track Live - ALL RIGHTS RESERVED