ਬੱਬੂ ਮਾਨ ਅਗਲੀ ਫ਼ਿਲਮ ‘ਬਣਜਾਰਾ: ਦ ਟਰੱਕ ਡਰਾਈਵਰ

Dec 05 2018 02:50 PM
ਬੱਬੂ ਮਾਨ ਅਗਲੀ ਫ਼ਿਲਮ ‘ਬਣਜਾਰਾ: ਦ ਟਰੱਕ ਡਰਾਈਵਰ

ਲੁਧਿਆਣਾ:

ਪੰਜਾਬੀ ਇੰਡਸਟਰੀ ਦਿਨੋਂ-ਦਿਨ ਅੱਗੇ ਵਧ ਰਹੀ ਹੈ, ਜਿਸ ‘ਚ ਬਹੁਤ ਵੱਡਾ ਹੱਥ ਸਿੰਗਰ, ਰਾਈਟਰ, ਐਕਟਰ ਬੱਬੂ ਮਾਨ ਦਾ ਵੀ ਹੈ। ਬੱਬੂ ਮਾਨ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਸਾਲ ਪੰਜਾਬੀ ਸਿਨੇਮਾ ਨੇ ਕਾਮੇਡੀ ਤੋਂ ਅੱਗੇ ਵੀ ਕੁਝ ਵੱਖਰੀਆਂ ਕਹਾਣੀਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹੁਣ ਡਾਇਰੈਕਟਰ ਮੁਸ਼ਤਾਕ ਪਾਸ਼ਾ ਆਪਣੀ ਅਗਲੀ ਫ਼ਿਲਮ ‘ਬਣਜਾਰਾ: ਦ ਟਰੱਕ ਡਰਾਈਵਰ’ ਲੈ ਕੇ ਆ ਰਹੇ ਹਨ। ਇਸ ‘ਚ ਕਾਫੀ ਲੰਬੇ ਸਮੇਂ ਬਾਅਦ ਪਾਲੀਵੁੱਡ ਸਟਾਰ ਬੱਬੂ ਮਾਨ ਨਜ਼ਰ ਆਉਣਗੇ। ਬੱਬੂ ਨਾਲ ਫ਼ਿਲਮ ‘ਚ ਰਾਣਾ ਰਣਬੀਰ, ਸ਼ਰਧਾ ਆਰੀਆ, ਜੀਆ ਮੁਸਤਫਾ ਤੇ ਸਾਰਾ ਖੱਤਰੀ ਵੀ ਨਜ਼ਰ ਆਉਣਗੇ।
`ਬਣਜਾਰਾ` ਦਾ ਟ੍ਰੇਲਰ ਰਿਲੀਜ਼ ਚੁੱਕਿਆ ਹੈ ਜਿਸ `ਚ 3 ਪੀੜੀਆਂ ਦੀ ਕਹਾਣੀ ਹੈ। ਇਸ ਦੀ ਖਾਸ ਗੱਲ ਹੈ ਕਿ ਫ਼ਿਲਮ `ਚ ਤਿੰਨੋਂ ਪੀੜੀਆਂ ਦੀ ਕਹਾਣੀ ਦਾ ਲੀਡ ਰੋਲ ਬੱਬੂ ਮਾਨ ਹੀ ਨਿਭਾਉਣਗੇ। ਫ਼ਿਲਮ ਦੇ ਗੀਤ ਵੀ ਲੋਕਾਂ ਨੂੰ ਪਸੰਦ ਆ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ ਨਾਲ ਹੋ ਰਹੀ ਹੈ।
ਬੀਤੇ ਦਿਨੀਂ ਹੀ ਬੱਬੂ ਮਾਨ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨ ਲੁਧਿਆਣਾ ਪਹੁੰਚੇ। ਜਿੱਥੇ ਉਨ੍ਹਾਂ ਨਾਲ ਫ਼ਿਲਮ ਦੀ ਕਾਸਟ ਤੇ ਡਾਇਰੈਕਟਰ-ਪ੍ਰੋਡਿਊਸਰ ਵੀ ਮੌਜੂਦ ਸੀ। ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਬੱਬੂ ਮਾਨ 4 ਸਾਲ ਪਹਿਲਾਂ ਫ਼ਿਲਮ `ਚ ਨਜ਼ਰ ਆਏ ਸੀ। ਹੁਣ ਜਦੋਂ ਉਨ੍ਹਾਂ ਦੀ ਵਾਪਸੀ ਹੋਈ ਹੈ ਤਾਂ ਅਜਿਹੇ `ਚ ਫ਼ਿੳਮ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED