ਦੀਪਿਕਾ ਪਾਦੁਕੋਨ ਆਪਣੀ ਆਉਣ ਵਾਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਦਿੱਲੀ ‘ਚ ਕਰ ਰਹੀ

Apr 19 2019 02:07 PM
ਦੀਪਿਕਾ ਪਾਦੁਕੋਨ ਆਪਣੀ ਆਉਣ ਵਾਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਦਿੱਲੀ ‘ਚ ਕਰ ਰਹੀ

ਮੁੰਬਈ:

ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਨ ਆਪਣੀ ਆਉਣ ਵਾਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਦਿੱਲੀ ‘ਚ ਕਰ ਰਹੀ ਹੈ। ਇਸ ਦੇ ਸੈੱਟ ਤੋਂ ਆਏ ਦਿਨ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਕੜੀ ‘ਚ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਦੀਪਿਕਾ ਇੱਕ ਰਿਕਸ਼ਾ ਤੋਂ ਉੱਤਰਦੀ ਨਜ਼ਰ ਆ ਰਹੀ ਹੈ।
ਦੀਪਿਕਾ ਦਿੱਲੀ ਦੀ ਤਿੱਖੀ ਧੁਪ ‘ਚ ਐਕਸਾਈਟਮੈਂਟ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਫ਼ਿਲਮ ਦੀ ਟੀਮ ਦੀਪਿਕਾ ਨਾਲ ਇਸ ਦੀ ਸ਼ੂਟਿੰਗ ਦਿੱਲੀ ‘ਚ ਵੱਖ-ਵੱਖ ਥਾਂਵਾਂ ‘ਤੇ ਕਰ ਰਹੀ ਹੈ। ਵਾਇਰਲ ਵੀਡੀਓ ‘ਚ ਦੀਪਿਕਾ ਨਾਲ ਵਿਕਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ।
ਲੀਕ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਇਸ ਦੌਰਾਨ ਲਾਲ ਸਲਵਾਰ ਕਮੀਜ਼ ਪਾਈ ਨਜ਼ਰ ਆ ਰਹੀ ਹੈ ਤੇ ਵਿਕ੍ਰਾਂਤ ਮੈਸੀ ਭੂਰੇ ਰੰਗ ਦੀ ਸ਼ਰਟ ਦਿਖਾਈ ਦੇ ਰਹੀ ਹੈ। ਫ਼ਿਲਮ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰ ਰਹੀ ਹੈ।  ‘ਛੱਪਾਕ’ ਦੀ ਕਹਾਣੀ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ‘ਤੇ ਆਧਾਰਤ ਹੋਵੇਗੀ।

© 2016 News Track Live - ALL RIGHTS RESERVED