ਸ਼ਾਹਿਦ ਕਪੂਰ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲਾ

May 11 2019 04:32 PM
ਸ਼ਾਹਿਦ ਕਪੂਰ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲਾ

ਮੁੰਬਈ:

ਬਾਲੀਵੁੱਡ ‘ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਨ, ਕਰਨ ਜੌਹਰ, ਅਮਿਤਾਭ ਬੱਚਨ ਤੇ ਮਾਧੁਰੀ ਦਿਕਸ਼ਿਤ ਜਿਹੇ ਸਟਾਰਸ ਤੋਂ ਬਾਅਦ ਸ਼ਾਹਿਦ ਕਪੂਰ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲਾ ਹੈ। ਜੀ ਹਾਂ, ਸਿੰਗਾਪੁਰ ਦੇ ਮੈਡਮ ਤੁਸ਼ਾਦ ‘ਚ ਜਲਦੀ ਹੀ ਤੁਹਾਨੂੰ ਸ਼ਾਹਿਦ ਦਾ ਡੁਪਲੀਕੇਟ ‘ਚ ਯਾਨੀ ਉਨ੍ਹਾਂ ਦਾ ਵੈਕਸ ਸਟੈਚੂ ਨਜ਼ਰ ਆਵੇਗਾ। ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਟਵੀਟ ਕਰ ਕੀਤਾ ਹੈ।
ਹਾਲ ਹੀ ‘ਚ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨੇ ਵੀ ਇਸ ਲਿਸਟ ‘ਚ ਆਪਣਾ ਨਾਂ ਸ਼ੁਮਾਰ ਕੀਤਾ ਹੈ। ਹੁਣ ਜਲਦੀ ਹੀ ਸ਼ਾਹਿਦ ਕਪੂਰ ਵੀ ਇਸ ਲਿਸਟ ‘ਚ ਸ਼ਾਮਲ ਹੋ ਜਾਣਗੇ। ਸ਼ਾਹਿਦ ਨੇ ਇਸ ਬਾਰੇ ਟਵੀਟ ਕਰਦੇ ਹੋਏ ਲਿਖਿਆ, “ਹੁਣ ਤੋਂ 7 ਦਿਨ ਬਾਅਦ ਮੈਂ ਆਪਣਾ ਪਹਿਲਾ ਤੇ ਇਕਲੌਤਾ ਵੈਕਸ ਸਟੈਚੂ ਦਾ ਉਦਘਾਟਨ ਕਰਾਂਗਾ। ਇਸ ਲਈ ਮੇਰੇ ਨਾਲ ਬਣੇ ਰਹੋ।”
ਸ਼ਾਹਿਦ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਕਬੀਰ ਸਿੰਘ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਟ੍ਰੇਲਰ 13 ਮਈ ਨੂੰ ਰਿਲੀਜ਼ ਕੀਤਾ ਜਾਣਾ ਹੈ। ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ।

© 2016 News Track Live - ALL RIGHTS RESERVED