ਕੀ ਉਸ ਦਾ ਵਿਆਹ ਟੁੱਟ ਗਿਆ

Aug 24 2019 05:08 PM
ਕੀ ਉਸ ਦਾ ਵਿਆਹ ਟੁੱਟ ਗਿਆ

ਮੁੰਬਈ:

ਬੀ-ਟਾਉਨ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਕੁਝ ਦਿਨ ਪਹਿਲਾਂ ਉਹ ਸੁਰਖੀਆਂ ‘ਚ ਸੀ ਕਿ ਉਸ ਦਾ ਵਿਆਹ ਹੋ ਗਿਆ ਹੈ। ਖ਼ਬਰਾਂ ਸੀ ਕਿ ਰਾਖੀ ਨੇ ਐਨਆਰਆਈ ਰਿਤੇਸ਼ ਨਾਲ ਵਿਆਹ ਕਰ ਲਿਆ ਹੈ। ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਸਭ ਨੂੰ ਹੈਰਾਨ ਕੀਤਾ ਹੋਇਆ ਸੀ।
ਇਸ ਤੋਂ ਬਾਅਦ ਹੁਣ ਹਾਲ ਹੀ ‘ਚ ਰਾਖੀ ਨੇ ਇੰਸਟਾਗ੍ਰਾਮ ‘ਤੇ ਕੁਝ ਅਜਿਹਾ ਸ਼ੇਅਰ ਕੀਤਾ ਹੈ ਕਿ ਜਿਸ ਤੋਂ ਬਾਅਦ ਫੇਰ ਤੋਂ ਉਸ ਦੇ ਫੈਨਸ ਉਸ ਨੂੰ ਸਵਾਲ ਕਰ ਰਹੇ ਹਨ। ਲੋਕਾਂ ਦਾ ਰਾਖੀ ਨੂੰ ਸਵਾਲ ਹੈ ਕਿ ਕੀ ਉਸ ਦਾ ਵਿਆਹ ਟੁੱਟ ਗਿਆ ਹੈ? ਕਿਉਂਕਿ ਰਾਖੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਇੱਕ ਐਨੀਮੇਟਿਡ ਕੁੜੀ ਦੀ ਫੋਟੋ ਸ਼ੇਅਰ ਕੀਤੀ ਜਿਸ ‘ਚ ਕੁੜੀ ਰੋ ਰਹੀ ਹੈ ਤੇ ਤਸਵੀਰ ‘ਚ ਇੱਕ ਟੁੱਟਿਆ ਹੋਇਆ ਦਿਲ ਵੀ ਨਜ਼ਰ ਆ ਰਿਹਾ ਹੈ।
ਇਸ ਤਸਵੀਰ ‘ਤੇ ਯੂਜ਼ਰਸ ਲਗਾਤਾਰ ਕੁਮੈਂਟ ਕਰ ਰਹੇ ਹਨ। ਇਸ ਫੋਟੋ ਦੇ ਸ਼ੇਅਰ ਹੋਣ ਤੋਂ ਬਾਅਦ ਰਾਖੀ ਦੇ ਵਿਆਹ ਦੇ ਖ਼ਤਮ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਉਸ ਦੇ ਵਿਆਹ ਟੁੱਟਣ ਦੀਆਂ ਸਿਰਫ ਅਫਵਾਹਾਂ ਆ ਰਹੇ ਹਨ ਕਿਸੇ ਨੇ ਕੋਈ ਦਾਅਵਾ ਨਹੀਂ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਖੀ ਨੇ ਇੱਕ ਫੋਟੋ ਸ਼ੇਅਰ ਕਰ ਕੈਪਸ਼ਨ ਦਿੱਤਾ ਸੀ ਕਿ ਉਹ ਇਸ ਲਈ ਰੋ ਰਹੀ ਹੈ ਕਿ ਉਸ ਨੇ ਯੂਕੇ ਜਾਣਾ ਹੈ ਪਰ ਉੱਥੇ ਦੇ ਟਿਕਟ ਕਾਫੀ ਮਹਿੰਗੇ ਹਨ। ਇਸ ਤੋਂ ਬਾਅਦ ਹੁਣ ਇੰਤਜ਼ਾਰ ਹੈ ਤਾਂ ਰਾਖੀ ਦੇ ਕਿਸੇ ਸਟੇਟਮੈਂਟ ਦਾ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED