ਅਰਦਾਸ ਕਰੋ, ਸਭ ਅਮਨ ਨਾਲ ਰਹਿਣ। ਬੰਬ ਨਾ ਚੱਲਣ

Aug 19 2019 02:44 PM
ਅਰਦਾਸ ਕਰੋ, ਸਭ ਅਮਨ ਨਾਲ ਰਹਿਣ। ਬੰਬ ਨਾ ਚੱਲਣ

ਨਵੀਂ ਦਿੱਲੀ:

ਬੀਜੇਪੀ ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਨੇ ਸ਼ਨੀਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਾ ਨਾਂ ਬਦਲ ਕੇ ਐਨਐਮਯੂ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਨਾਂ ਤੋਂ ਕੁਝ ਨਾ ਕੁਝ ਤਾਂ ਹੋਣਾ ਹੀ ਚਾਹੀਦਾ ਹੈ।
ਉਹ ਉੱਤਰ-ਪੱਛਮੀ ਦਿੱਲੀ ਸੀਟ ਤੋਂ ਸੰਸਦ ਮੈਂਬਰ ਹੰਸ ਰਾਜ ਨੇ ਜੰਮੂ-ਕਸ਼ਮੀਰ ਵਿੱਚ ਲਾਈ ਧਾਰਾ 370 ਦੇ ਮੁੱਦੇ ਬਾਰੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਹਨ ਤੇ ਸਾਨੂੰ ਸਜ਼ਾ ਭੁਗਤਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰ ਸਵਰਗ ਬਣਨ ਜਾ ਰਿਹਾ ਹੈ। ਅਰਦਾਸ ਕਰੋ, ਸਭ ਅਮਨ ਨਾਲ ਰਹਿਣ। ਬੰਬ ਨਾ ਚੱਲਣ।

© 2016 News Track Live - ALL RIGHTS RESERVED