ਬਿਹਾਰ ਦੇ ਸਨੋਜ ਰਾਜ 'ਕੌਨ ਬਨੇਗਾ ਕਰੋੜਪਤੀ ਸੀਜ਼ਨ 11' ਦੇ ਪਹਿਲੇ ਕਰੋੜਪਤੀ ਬਣ ਗਏ

Sep 14 2019 05:28 PM
ਬਿਹਾਰ ਦੇ ਸਨੋਜ ਰਾਜ 'ਕੌਨ ਬਨੇਗਾ ਕਰੋੜਪਤੀ ਸੀਜ਼ਨ 11' ਦੇ ਪਹਿਲੇ ਕਰੋੜਪਤੀ ਬਣ ਗਏ

ਨਵੀਂ ਦਿੱਲੀ:

ਬਿਹਾਰ ਦੇ ਸਨੋਜ ਰਾਜ 'ਕੌਨ ਬਨੇਗਾ ਕਰੋੜਪਤੀ ਸੀਜ਼ਨ 11' ਦੇ ਪਹਿਲੇ ਕਰੋੜਪਤੀ ਬਣ ਗਏ ਹਨ। ਸ਼ਾਨਦਾਰ ਖੇਡ ਖੇਡਦਿਆਂ ਸਨੋਜ ਨੇ 15 ਪ੍ਰਸ਼ਨਾਂ ਦੇ ਸਹੀ ਜਵਾਬ ਦੇ ਕੇ 1 ਕਰੋੜ ਦੀ ਰਕਮ ਜਿੱਤੀ। ਸਨੋਜ ਨੇ 7 ਕਰੋੜ ਲਈ 16ਵਾਂ ਪ੍ਰਸ਼ਨ ਨਹੀਂ ਖੇਡਿਆ, ਜਿਸ ਦਾ ਗ਼ਲਤ ਜਵਾਬ ਦੇਣ ਨਾਲ ਜਿੱਤੀ ਗਈ ਰਕਮ ਘਟ ਕੇ 3 ਲੱਖ 20 ਹਜ਼ਾਰ ਰਹਿ ਜਾਂਦੀ। 15ਵੇਂ ਪ੍ਰਸ਼ਨ ਦਾ ਉੱਤਰ ਦੇਣ ਲਈ ਸਨੋਜ ਨੇ ਆਪਣੀ ਆਖਰੀ ਲਾਈਫ ਲਾਈਨ 'ਦ ਐਕਸਪਰਟ' ਦਾ ਸਹਾਰਾ ਲਿਆ।
ਜਿਸ ਸਵਾਲ ਦਾ ਜਵਾਬ ਦੇ ਕੇ ਸਨੋਜ ਨੂੰ ਇੱਕ ਕਰੋੜ ਰੁਪਏ ਮਿਲੇ, ਉਹ ਸੀ ਕਿ- ਭਾਰਤ ਦੇ ਕਿਸ ਮੁੱਖ ਜੱਜ ਦੇ ਪਿਤਾ ਭਾਰਤ ਦੇ ਇੱਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ? ਸਹੀ ਜਵਾਬ ਹੈ- ਜਸਟਿਸ ਰੰਜਨ ਗੋਗੋਈ। ਸਨੋਜ ਨੇ ਇਸ ਪ੍ਰਸ਼ਨ ਦੇ ਜਵਾਬ ਲਈ ਲਾਈਫ ਲਾਈਨ ਦੀ ਵਰਤੋਂ ਕੀਤੀ।
ਜਿਸ ਪ੍ਰਸ਼ਨ ਦਾ ਸਹੀ ਜਵਾਬ ਦੇ ਕੇ ਸਨੋਜ 7 ਕਰੋੜ ਦੀ ਰਕਮ ਜਿੱਤ ਕੇ ਇਤਿਹਾਸ ਰਚ ਸਕਦੇ ਸੀ, ਉਹ ਸਵਾਲ ਸੀ ਕਿ- ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਕਿਸ ਭਾਰਤੀ ਗੇਂਦਬਾਜ਼ ਦੀ ਗੇਂਦ 'ਤੇ ਇੱਕ ਰਨ ਬਣਾ ਕੇ ਪਹਿਲੀ ਸ਼੍ਰੇਣੀ ਦਾ ਆਪਣਾ 100ਵਾਂ ਸੈਂਕੜਾ ਪੂਰਾ ਕੀਤਾ? ਸਹੀ ਜਵਾਬ ਹੈ- ਗੋਗੂਮਲ ਕਿਸ਼ਨ ਚੰਦ।
ਸਨੋਜ ਨੇ ਇਸ ਪ੍ਰਸ਼ਨ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਕੋਲ ਕੋਈ ਲਾਈਫ ਲਾਈਨ ਨਹੀਂ ਬਚੀ ਸੀ ਅਤੇ ਜੋਖਮ ਬਹੁਤ ਜ਼ਿਆਦਾ ਸੀ। ਇਸ ਲਈ ਉਸ ਨੇ ਇਕ ਕਰੋੜ ਨਾਲ ਹੀ ਸੰਤੋਖ ਕਰ ਲਿਆ। ਉਸ ਦੀ ਇਸ ਜਿੱਤ ਨੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ। ਉਸ ਦਾ ਪਿਤਾ ਭਾਵੁਕ ਹੋ ਗਿਆ। ਅਮਿਤਾਭ ਨੇ ਗਲ਼ ਲੱਗ ਕੇ ਸਨੋਜ ਨੂੰ ਵਧਾਈ ਦਿੱਤੀ। ਸਨੋਜ ਦੀ ਸਾਦਗੀ ਤੇ ਯੋਗਤਾ ਨੇ ਅਮਿਤਾਭ ਬੱਚਨ ਨੂੰ ਵੀ ਪ੍ਰਭਾਵਤ ਕੀਤਾ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED