ਮੁੰਬਈ:
ਦੀਪਿਕਾ ਪਾਦੂਕੋਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਦੀਪਿਕਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ, “ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਈ, ‘ਛਪਾਕ’।
ਇਸ ਪੋਸਟ ਦੇ ਨਾਲ ਦੀਪਿਕਾ ਨੇ ਫੋਟੋ ਵੀ ਪੋਸਟ ਕੀਤੀ ਹੈ ਜਿਸ ‘ਚ ਫ਼ਿਲਮ ਦੀ ਸਾਰੀ ਟੀਮ ਨਜ਼ਰ ਆ ਰਹੀ ਹੈ। ਦੀਪਿਕਾ ਦੀ ਇਸ ਪੋਸਟ ‘ਤੇ ਐਕਟਰ ਤੇ ਦੀਪਿਕਾ ਦੇ ਪਤੀ ਰਣਵੀਰ ਸਿੰਘ ਨੇ ਕੁਮੈਂਟ ਵੀ ਕੀਤਾ ਹੈ ਕਿ ਉਹ ਇਸ ਫ਼ਿਲਮ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
ਖ਼ਬਰਾਂ ਨੇ ਦੀਪਿਕਾ ਇਸ ਫ਼ਿਲਮ ਨਾਲ ਇਮੋਸ਼ਨਲੀ ਇੰਨੀ ਜ਼ਿਆਦਾ ਜੁੜ ਗਈ ਕਿ ਉਹ ਸ਼ੂਟਿੰਗ ਦੌਰਾਨ ਰੋ ਵੀ ਪਈ ਸੀ। ਫ਼ਿਲਮ ‘ਛਪਾਕ’ ਦੀ ਸ਼ੂਟਿੰਗ ਦਿੱਲੀ ਤੇ ਮੁੰਬਈ ‘ਚ ਹੋਈ ਹੈ। ਇਸ ਨੂੰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ। ਫ਼ਿਲਮ ‘ਚ ਦੀਪਿਕਾ ਦੇ ਨਾਲ ਵਿਕ੍ਰਾਂਤ ਮੇਸੀ ਵੀ ਨਜ਼ਰ ਆਉਣਗੇ।