ਸ਼ੁਰੂਆਤੀ ਦੌਰ ‘ਚ ਕਈ ਵਾਰ ਇਸ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਿਆ

Oct 16 2019 01:51 PM
ਸ਼ੁਰੂਆਤੀ ਦੌਰ ‘ਚ ਕਈ ਵਾਰ ਇਸ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਿਆ

ਮੁੰਬਈ:

ਫ਼ਿਲਮ ਇੰਡਸਟਰੀ ‘ਚ ਕਾਸਟਿੰਗ ਕਾਊਚ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਸਮੇਂ-ਸਮੇਂ ‘ਤੇ ਕਈ ਨਾਮੀ ਐਕਟਰਸ ਨੇ ਆਪਣੇ ਨਾਲ ਹੋਏ ਬੁਰੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਹਾਲ ਹੀ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਵੀ ਆਪਣੇ ਨਾਲ ਹੋਏ ਅਜਿਹੇ ਤਜ਼ਰਬੇ ਬਾਰੇ ਗੱਲ ਕੀਤੀ।
ਰਿਚਾ ਨੇ ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ ‘ਚ ਕਈ ਵਾਰ ਇਸ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਇੰਡਸਟਰੀ ‘ਚ ਆਈ ਤਾਂ ਉਹ ਬੇਹੱਦ ਯੰਗ ਸੀ ਤੇ ਇਹ ਸਭ ਸਮਝ ਨਹੀਂ ਆਉਂਦਾ ਸੀ।
ਆਪਣੇ ਤਜ਼ਰਬੇ ਨੂੰ ਸ਼ੇਅਰ ਕਰਦੇ ਉਸ ਨੇ ਕਿਹਾ, “ਕਈ ਵਾਰ ਮੇਰੇ ਨਾਲ ਅਜਿਹੇ ਹੋਇਆ ਜਿਸ ਵਿੱਚੋਂ ਜ਼ਿਆਦਾਤਰ ਮੈਂ ਸਮਝ ਹੀ ਨਹੀਂ ਪਾਉਂਦੀ ਸੀ। ਮੈਂ ਕਾਫੀ ਯੰਗ ਸੀ ਤੇ ਬੇਵਕੂਫ ਵੀ। ਇੱਕ ਵਾਰ ਇੱਕ ਵਿਅਕਤੀ ਨੇ ਮੈਨੂੰ ਡਿਨਰ ਲਈ ਕਿਹਾ। ਮੈਂ ਉਸ ਨੂੰ ਜਵਾਬ ਦਿੱਤਾ ਕਿ ਮੈਂ ਡਿਨਰ ਕਰ ਚੁੱਕੀ ਹਾਂ ਪਰ ਉਸ ਨੇ ਵਾਰ-ਵਾਰ ਡਿਨਰ ਕਰਨ ਨੂੰ ਕਿਹਾ ਤੇ ਮੈਂ ਉਸ ਨੂੰ ਡਿਨਰ ‘ਚ ਕੀ ਕੀ ਖਾਧਾ ਇਹ ਵੀ ਦੱਸ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣਾ ਹੱਥ ਮੇਰੇ ‘ਤੇ ਫੇਰਦੇ ਹੋਏ ਕਿਹਾ ਕਿ ਸਾਨੂੰ ਡਿਨਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਉਹ ਕੀ ਚਾਹੁੰਦਾ ਹੈ। ਮੈਂ ਆਪਣੇ ਅੰਕਲ ਨੂੰ ਫੋਨ ਕੀਤਾ ਤੇ ਉੱਥੋਂ ਭੱਜ ਗਈ।”

© 2016 News Track Live - ALL RIGHTS RESERVED